ਸਮੱਗਰੀ 'ਤੇ ਜਾਓ

ਪਰਲ ਹਾਰਬਰ ਉੱਤੇ ਹਮਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਰਲ ਹਾਰਬਰ ਉੱਤੇ ਹਮਲਾ
ਸ਼ਾਂਤ ਮਹਾਂਸਾਗਰ ਅਤੇ ਦੂਜਾ ਸੰਸਾਰ ਜੰਗ ਦਾ ਹਿੱਸਾ। ਦਾ ਹਿੱਸਾ
ਮਿਤੀ7 ਦਸੰਬਰ, 1941
ਥਾਂ/ਟਿਕਾਣਾ
ਪ੍ਰਾਇਮਰੀ ਪਰਲ ਹਾਰਬਰ, ਹਵਾਈ ਅਮਰੀਕਾ
ਨਤੀਜਾ
Belligerents
ਸੰਯੁਕਤ ਰਾਜ ਅਮਰੀਕਾ    ਜਪਾਨ
Commanders and leaders
ਹਸਬੈਡ ਈ. ਕੀਮੇ
ਵਾਲਟਰ ਸ਼ੋਰਟ
ਚੁਇਚੀ ਨਗੁਮੋ
ਇਸੋਰੋਕੂ ਯਮਾਮੋਟੋ
Strength
8 ਜੰਗੀ ਜਹਾਜ
8 ਕਰੂਜ਼
30 ਤਬਾਹ ਕਰਨਾ
4 ਪਣਡੁੱਬੀ
1 ਸੰਯੁਕਤ ਰਾਜ ਤਟੀ ਗਾਰਡ
49 ਹੋਰ ਜਹਾਜ
≈390 ਹਵਾਈ ਜਾਹਾਜ
ਕੈਰੀਅਰ ਸਟਰਾਇੰਕ ਟਾਸਕ :
6 ਜਹਾਜ ਸਮਾਨ ਸੰਭੰਧੀ
2 ਲੜਾਈ ਦਾ ਜਹਾਜ
2 ਨੇਵੀ ਕਰੂਜਰ
1 ਛੋਟੇ ਕਰੂਜ਼
9 ਤਬਾਹਕ
8 ਟੈਂਕਰ
23 ਫਲੀਟ ਪਣਡੁਬੀ
5 ਮਿਡਗਟ ਪਣਡੁਬੀ
414 ਹਵਾਈ ਜਹਾਜ
Casualties and losses
2 ਜੰਗੀ ਜਹਾਜ
2 ਜੰਗੀ ਜਹਾਜ ਡੁਬੇ ਜਾਂ ਬਚਾ ਲਏ
3 ਜੰਗੀ ਜਹਾਜ ਨਸ਼ਟ
1 ਜੰਗੀ ਜਹਾਜ ਤੇ ਗਨ ਨਾਲ ਨੁਕਸ਼ਾਨ
2 ਹੋਰ ਜੰਗੀ ਜਹਾਜ ਡੁੱਬੇ
3 ਕਰੂਜ਼ ਨੁਕਸ਼ਾਨ
3 ਤਬਾਹਕ ਦਾ ਨੁਕਸ਼ਾਨ
3 ਹੋਰ ਜੰਗੀ ਜਹਾਜ ਦਾ ਨੁਕਸ਼ਾਨ
188 ਜਹਾਜ ਤਬਾਹ
159 ਹਵਾਈ ਜਹਾਜ ਦਾ ਨੁਕਸ਼ਾਨ
2,403 ਮੌਤਾਂ
1,178 ਜ਼ਖ਼ਮੀ
4 ਮਿਡਗੈਟ ਪਣਡੁਬੀ ਡੁਬੇ
1 ਮਿਡਗੈਟ ਪਣਡੁਬੀ ਖਤਮ
29 ਹਵਾਈ ਜਹਾਜ ਤਬਾਹ
64 ਮੌਤਾਂ
ਕਜ਼ੁਓ ਸਕਾਮਕੀ ਘੇਰੀ
ਲੋਕਾਂ ਦੀ ਮੌਤ
68 ਮੌਤਾਂ
35 ਜ਼ਖਮੀ
ਜਪਾਨੀ ਹਮਲੇ ਤੋਂ ਬਾਦ ਬਲਦਾ ਹੋਇਆ (Waipio Point) ਬੇਆਪੋ ਪੋਇੰਟ

ਪਰਲ ਹਾਰਬਰ ਉੱਤੇ ਹਮਲਾ ਅੰਗ੍ਰੇਜੀ : Attack on Pearl Harbor ਜਾਪਾਨੀ ਨੌਸੇਨਾ ਦੁਆਰਾ 8 ਦਿਸੰਬਰ 1941 ( ਜਾਪਾਨੀ ਤਾਰੀਖ ਦੇ ਅਨੁਸਾਰ ) ਨੂੰ ਸੰਯੁਕਤ ਰਾਜ ਅਮਰੀਕਾ ਦੇ ਨੌਸੈਨਿਕ ਬੇਸ ਪਰਲ ਹਾਰਬਰ 'ਤੇ ਅਚਾਨਕ ਹਮਲਾ ਕੀਤਾ ਗਿਆ। ਇਸ ਹਮਲੇ ਕਾਰਨ ਅਮਰੀਕਾ ਦੂਜੀ ਸੰਸਾਰ ਜੰਗ ਵਿੱਚ ਕੁੱਦ ਪਿਆ। ਪਰਲ ਹਾਰਬਰ ਇੱਕ ਬੰਦਰਗਾਹ ਹੈ ਜੋ ਪ੍ਰਸ਼ਾਂਤ ਮਹਾਂਸਾਗਰ ਦੇ ਹਵਾਈ ਦੀਪ-ਸਮੂਹ ਵਿੱਚ ਸਥਿਤ ਹੈ ਅਤੇ ਅਮਰੀਕਾ ਦੀ ਸਮੁੰਦਰੀ ਸ਼ਕਤੀ ਦਾ ਮੁੱਖ ਕੇਂਦਰ ਹੈ। ਇਸ ਤੇ ਜਾਪਾਨ ਨੇ ੭ ਦਸੰਬਰ ੧੯੪੧ ਵਿੱਚ ਹਮਲਾ ਕੀਤਾ।[1]

ਅਮਰੀਕਾ ਨੂੰ ਇਸ ਗੱਲ ਦਾ ਸੰਦੇਹ ਨਹੀਂ ਸੀ ਕਿ ਜਾਪਾਨ ਅਚਾਨਕ ਪਰਲ ਹਾਰਬਰ 'ਤੇ ਹਮਲਾ ਕਰ ਦੇਵੇਗਾ। ਭਾਵੇਂ ਇਸ ਸਮੇਂ ਅਮਰੀਕਾ ਅਤੇ ਜਾਪਾਨ ਦੇ ਸੰਬੰਧ ਲਗਾਤਾਰ ਵਿਗੜਦੇ ਜਾ ਰਹੇ ਸਨ। ਜਾਪਾਨ ਦੇ ਰਾਜਦੂਤ ਦੁਆਰਾ ਅਮਰੀਕਾ ਨਾਲ ਸੰਧੀ ਅਤੇ ਸਮਝੋਤਾ ਕਰਨ ਦੀ ਜੋ ਕੋਸ਼ਿਸ ਕੀਤੀ ਗਈ ਸੀ, ਉਹ ਅਸਫ਼ਲ ਹੋ ਚੁੱਕੀ ਸੀ। ਰਾਜਕੁਮਾਰ ਕੋਨੋਯੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਨੇ ਮੁਲਾਕਾਤ ਤੇ ਇਨਕਾਰ ਦਿੱਤਾ। ਇਸ ਸਥਿਤੀ ਵਿੱਚ ਦੋਨਾਂ ਦੇਸ਼ਾਂ ਵਿੱਚ ਯੁੱਧ ਹੋਣਾ ਲਾਜ਼ਮੀ ਸੀ। ਜਾਪਾਨ ਪੂਰਬੀ ਅਤੇ ਦੱਖਣੀ ਪੂਰਬੀ ਏਸ਼ੀਆ ਤੋਂ ਪੱਛਮੀ ਦੇਸ਼ਾਂ ਦੀ ਪ੍ਰਮੁੱਖਤਾ ਦਾ ਅੰਤ ਕਰਕੇ ਉੱਥੇ ਅਜਿਹੀਆਂ ਸਰਕਾਰਾਂ ਸਥਾਪਿਤ ਕਰਨਾ ਚਾਹੁੰਦਾ ਸੀ, ਜੋ ਜਾਪਾਨ ਨੂੰ ਆਪਣਾ ਮਿੱਤਰ, ਸਹਿਯੋਗੀ ਅਤੇ ਸਰਪ੍ਰਸਤ ਮੰਨਣ ਪਰ ਅਮਰੀਕਾ ਇਸ ਨੀਤੀ ਨੂੰ ਕਿਸੇ ਵੀ ਕੀਮਤ 'ਤੇ ਮੰਨਣ ਨੂੰ ਤਿਆਰ ਨਹੀਂ ਸੀ। ਇਸ ਲਈ ਜਾਪਾਨ ਨੇ ਅਮਰੀਕਾ ਦੀ ਜਲ ਸ਼ਕਤੀ ਜੋ ਪਰਲ ਹਾਰਬਰ ਵਿੱਚ ਸਥਿਤ ਸੀ , ਉਸ ਨੂੰ ਖ਼ਤਮ ਕਰਨ ਲਈ ਹਮਲਾ ਕੀਤਾ।

ਇਸ ਹਮਲੇ ਵਿੱਚ ਅਮਰੀਕਾ ਦੇ ਬਹੁਤ ਸਾਰੇ ਜੰਗੀ ਜਹਾਜ਼ ਡੁੱਬ ਗਏ। ਬਹੁਤ ਸਾਰੇ ਸੈਨਿਕ ਮਾਰੇ ਜਾਂ ਜ਼ਖ਼ਮੀ ਜਾਂ ਮਾਰੇ ਗਏ।

ਜਾਪਾਨ ਨੇ ਜਿਸ ਉਦੇਸ਼ ਨਾਲ ਅਮਰੀਕਾ ਤੇ ਹਮਲਾ ਕੀਤਾ ਸੀ, ਉਸ ਨੂੰ ਸਫ਼ਲਤਾ ਮਿਲੀ। ਪਰਲ ਹਾਰਬਰ 'ਤੇ ਹਮਲੇ ਕਾਰਨ ਸ਼ਾਂਤ ਮਹਾਂਸਾਗਰ ਵਿੱਚ ਮੌਜ਼ੂਦ ਅਮਰੀਕਨ ਜਲ ਸ਼ਕਤੀ ਇੰਨੀ ਵਧੇਰੇ ਲੰਗੜੀ ਹੋ ਗਈ ਕਿ ਉਸ ਦੇ ਲਈ ਜਾਪਾਨ ਦਾ ਵਿਰੋਧ ਕਰ ਸਕਣਾ ਸੰਭਵ ਨਹੀਂ ਰਿਹਾ ਸੀ, ਪਰ ਅੰਤ ਵਿੱਚ ਜਾਪਾਨ ਨੂੰ ਨੁਕਸਾਨ ਹੀ ਹੋਇਆ। ਅਮਰੀਕਾ ਦੀ ਜਨਤਾ ਨੂੰ ਯੁੱਧ ਵਿੱਚ ਸਾਮਿਲ ਹੋਣ ਲਈ ਵਿਸ਼ੇਸ਼ ਉਤਸ਼ਾਹ ਨਹੀਂ ਸੀ, ਪਰਲ ਹਾਰਬਰ 'ਤੇ ਜਾਪਾਨੀ ਹਲਮੇ ਨੇ ਸਥਿਤੀ ਨੂੰ ਇਕਦਮ ਪਰਿਵਰਤਿਤ ਕਰ ਦਿੱਤਾ।

ਅਗਰ ਜਾਪਾਨ, ਪਰਲ ਹਾਰਬਰ 'ਤੇ ਹਮਲਾ ਨਾ ਕਰਦਾ ਤਾਂ ਇਹ ਗੱਲ ਸੰਦੇਹਜਨਕ ਹੈ ਕਿ ਅਮਰੀਕਾ ਦੀ ਇਹ ਸ਼ਕਤੀ ਕਿਸ ਅੰਸ਼ ਤੱਕ ਮਿੱਤਰ ਰਾਜਾਂ ਨੂੰ ਪ੍ਰਾਪਤ ਹੋ ਸਕਦੀ। ਭਾਵੇਂ ਰਾਸ਼ਟਰਪਤੀ ਨੇ ਮਿੱਤਰ ਰਾਜਾਂ ਦੀ ਸਭ ਤਰ੍ਹਾਂ ਨਾਲ ਸਹਾਇਤਾ ਕਰਨ ਲਈ ਵਚਨਬੱਧ ਸੀ, ਪਰ ਅਮਰੀਕਾ ਵਿੱਚ ਅਜਿਹੇ ਲੋਕ ਵੀ ਮੌਜੂਦ ਸਨ ਜੋ ਮਹਾ-ਯੁੱਧ ਵਿੱਚ ਸ਼ਾਮਿਲ ਹੋਣ ਲਈ ਉਤਸ਼ਾਹ ਨਹੀਂ ਰੱਖਦੇ ਸਨ ਅਤੇ ਅਮਰੀਕਾ ਵਰਗੇ ਲੋਕਤੰਤਰੀ ਦੇਸ਼ ਵਿੱਚ ਇਹਨਾਂ ਲੋਕਾਂ ਦੇ ਵਿਚਾਰਾਂ ਦੀ ਬਿਲਕੁਲ ਅਣਦੇਖੀ ਨਹੀਂ ਕੀਤੀ ਜਾ ਸਕਦੀ।

ਹਵਾਲੇ

[ਸੋਧੋ]
  1. Morison 2001, pp. 101, 120, 250.
pFad - Phonifier reborn

Pfad - The Proxy pFad of © 2024 Garber Painting. All rights reserved.

Note: This service is not intended for secure transactions such as banking, social media, email, or purchasing. Use at your own risk. We assume no liability whatsoever for broken pages.


Alternative Proxies:

Alternative Proxy

pFad Proxy

pFad v3 Proxy

pFad v4 Proxy